Infinite Entertainment, Zero Cost: Get Your Free Books, Music, and Videos Today!

ਤਾਇਆ ਜੀ

Description
ਟੈਲੀਗ੍ਰਾਮ ਤੇ ਪੰਜਾਬੀ ਲਿਖਤਾਂ ਦਾ ਇਕਲੌਤਾ ਚੈਨਲ, ਜਿਸ ਵਿਚ ਕੇਵਲ ਲਿਖਤਾਂ ਮਿਲਣਗੀਆਂ। ਸਾਡੇ ਗਰੁੱਪ-ਚੈਨਲ:
@PunjabiLikhtan
@PunjabiSahit
https://whatsapp.com/channel/0029VaA78jZADTOLDOZlwp1Y
Advertising
We recommend to visit

ਪੰਜਾਬੀ ਸਾਹਿਤਕ ਤੇ ਜਾਣਕਾਰੀ ਵਾਲੀਆਂ ਕਿਤਾਬਾਂ

Last updated 2 weeks, 2 days ago

ਗੁਰਬਾਣੀ ਵਾਲਪੇਪਰ/ਪੰਕਤੀਆਂ, ਪੰਜਾਬ/ਪੰਜਾਬੀ, ਕੌਮੀ ਇਤਿਹਾਸ ਤੇ ਅਮੀਰ ਸਿੱਖ ਪ੍ਰੰਪਰਾਵਾਂ ਨਾਲ ਸੰਬੰਧਿਤ ਪੋਸਟਾਂ

Last updated 1 month ago

2 days, 19 hours ago

ਧਰਮ ‘ਚ ਵੜਿਆ ਜੇ ਨਾ ਧੰਦਾ ਹੁੰਦਾ
ਕਿੰਨਾ ਸੌਖਾ ਫਿਰ ਹਰ ਬੰਦਾ ਹੁੰਦਾ

ਭੰਬਲਭੂਸਾ ਵਹਿਮਾਂ ਭਰਮਾਂ ਵਾਲਾ
ਨਾ ਪਖੰਡਾਂ ਦਾ ਹੀ ਭੇਡ ਰੰਭਾ ਹੁੰਦਾ

ਧੁਰ ਨਾਲ ਤਾਰਾਂ ਫੇਰ ਜੁੜਦੀਆਂ
ਸੋਚਾਂ ਵਿੱਚ ਤਰਕ ਦਾ ਖੰਬਾ ਹੁੰਦਾ

ਛਲ ਦਾ ਛਿੱਲੜ ਰੂਹ ਤੋਂ ਲਾਹੁੰਦਾ
ਕਾਸ਼ ਕੋਈ ਐਸਾ ਵੀ ਰੰਦਾ ਹੁੰਦਾ

ਨਾ 'ਬਿੰਦਰਾ' ਸਾਧ, ਨਾ ਡੇਰੇ ਹੁੰਦੇ
ਭਗਤਾਂ ਹੱਥ ਅਕਲਾਂ ਦਾ ਜੇ ਟੰਬਾ ਹੁੰਦਾ

2 days, 19 hours ago
1 week ago
1 week, 3 days ago

ਪੰਜਾਬੀ ਚੈਟ ਸਟਿੱਕਰ:
🆗 ਓਕੇ-ਧੰਵਾਦ https://t.me/addstickers/OkThanksBye
🙏 ਸਾਸਰੀਕਾਲ https://t.me/addstickers/HiPlease
🌦 ਮੌਸਮ https://t.me/addstickers/WeatherChat
🗣 ਤਾਨ੍ਹੇ https://t.me/addstickers/Angry_Punjabi
🤬 ਗਾਲ੍ਹਾਂ https://t.me/addstickers/AngryPunjabi
🌝 ਸਵੇਰੇ https://t.me/addstickers/GoodMorningPunjab
🌄 ਰਾਤੀਂ https://t.me/addstickers/GoodNightPunjab
💪 ਚੱਕਦੇ https://t.me/addstickers/Punjabiat
👌 ਵਾਹ https://t.me/addstickers/LikeSuper
〰️〰️〰️〰️〰️〰️
Punjabi ਸਟਿੱਕਰ ਚੈਨਲ
〰️〰️〰️〰️〰️〰️

1 week, 3 days ago
2 weeks ago

ਪਤਾ ਨੀ ਕੀ...

ਮੁੰਡਾ ਕਰਦਾ ਏ ਧਰਮ ਦੀ ਰਾਖੀ, ਨੈੱਟ ਉੱਤੇ ਗਾਲ੍ਹਾਂ ਕੱਢ ਕੇ

ਚੋਬਰ ਚੱਲੇ ਨੇ ਤੀਰਥ ਅਸਥਾਨੀਂ, ਡੈੱਕ ਉੱਤੇ 'ੜਾਟ ਪੁਆ ਕੇ

ਜੀਹਦੀ ਗੱਲ ਦਾ ਜਵਾਬ ਨਾ ਆਵੇ, ਲੀਰ 'ਜੰਸੀ ਕਹਿਕੇ ਭੰਡਣਾ

ਮਾਂ-ਬੋਲੀ ਦੀ ਸੇਵਾ ਪਏ ਕਰਦੇ, ਲੰਮੇ ਪੈ ਕੇ ਤੇ ਸਟੇਟਸ ਲਾ ਕੇ

ਸਵੇਰੇ ਉੱਠ ਕੇ ਵਾਗਰੂ ਕਰਦੀ, ਫੇਰ ਜੀਨਾਂ ਪਾ ਲਾਵੇ ਠੁਮਕੇ

(ਅਧੂਰਾ ਸ਼ਾਇਰ)

2 weeks, 5 days ago

ਚੜਦੀ ਜਵਾਨੀ ਕਿੱਧਰ ਜਾ ਰਹੀ ਹੈ
ਇਹ ਹੁਸਨੋ ਦੀਵਾਨੀ ਕਿੱਧਰ ਜਾ ਰਹੀ ਹੈ
ਰੋਕੋ ਵੇ ਰੋਕੋ ਮੇਰੇ ਰਹਿਨੁਮਾਓ
ਇਹ ਖਸਮਾਂ ਨੂੰ ਖਾਣੀ ਕਿੱਧਰ ਜਾ ਰਹੀ ਹੈ
ਚੜਦੀ ਜਵਾਨੀ ਕਿੱਧਰ ਜਾ ਰਹੀ ਹੈ
ਹੁਣ ਰਾਂਝੇ ਕਿਰਾਏ ਤੇ ਲੈ ਲੈ ਕੇ ਹੀਰਾਂ
ਇਸ਼ਕੇ ਦੀ ਚਾਦਰ ਕਰੀ ਜਾਣ ਲੀਰਾਂ
ਹੋਟਲ ਦੇ ਬੇਲੇ ‘ਚ ਚੂਰੀ ਖਵਾ ਕੇ
ਮੱਝੀਆਂ ਚਰਾਣੀ ਕਿੱਧਰ ਜਾ ਰਹੀ ਹੈ
ਛਮ ਛਮ ਪੰਜ਼ੇਬਾਂ ਤੇ ਨਚਦੀ ਜਵਾਨੀ
ਤੀਆਂ ਤਿੰਝ੍ਰਣਾ ‘ਚ ਹਸਦੀ ਜਵਾਨੀ
ਪੱਛਮ ਦੀ ਫੈਸ਼ਨਪ੍ਰਸਤੀ ਪੈ ਕੈ
ਗਿੱਧਿਆਂ ਦੀ ਰਾਣੀ ਕਿੱਧਰ ਜਾ ਰਹੀ ਹੈ
ਉਰਦੂ ਤੇ ਹਿੰਦੀ, ਪੰਜਾਬੀ ਨੂੰ ਭੁੱਲਗੀ
ਇੰਗਲਿਸ਼ ਦੀ ਫੋਕੀ ਬਨਾਵਟ 'ਤੇ ਡੁੱਲਗੀ
ਥੈਂਕਸ ਤੇ ਸੌਰੀ ਦਾ ਚਸ਼ਮਾ ਚੜਾ ਕੇ
ਸ਼ੁਕਰੀਆ ਮਿਹਰਬਾਨੀ ਕਿੱਧਰ ਜਾ ਰਹੀ ਹੈ
ਜਵਾਨੀ ਹੈ ਆਖਿਰ ਇਹ ਮੁੜਨੋ ਨੀ ਰਹਿਣੀ
ਸੰਭਲੇਗੀ ਆਪੇ ਜਦੋਂ ਹੋਸ਼ ਪੈਣੀ
ਜਵਾਨੀ ਗਈ ਸਭ ਤਲੀਆਂ ਮਲਣਗੇ
ਇਹ ਦੰਦੀਆਂ ਚਿੜਾਉਣੀ ਕਿੱਧਰ ਜਾ ਰਹੀ ਹੈ
ਇੱਕ ਉਹ ਵੀ ਜਵਾਨੀ ਸੀ ਮੇਰੇ ਮਿਹਰਬਾਨੋ
ਸਭ ਕੁੱਝ ਸੀ ਲੁਟਾਇਆ ਮੇਰੇ ਕਦਰਦਾਨੋ
ਗੋਬਿੰਦ ਜਿਹੇ ਲਾਲਾਂ ਨੇ ਮੁੜ ਮੁੜ ਨੀ ਜੰਮਣਾ
ਸਾਂਭੋ ਨਿਸ਼ਾਨੀ ਕਿੱਧਰ ਜਾ ਰਹੀ ਹੈ
ਪਤਾ ਨੀ ਕਹਾਣੀ ਕਿੱਧਰ ਜਾ ਰਹੀ ਹੈ
ਇਹ ਚੜਦੀ ਜਵਾਨੀ ਕਿੱਧਰ ਜਾ ਰਹੀ ਹੈ
(ਗੁਰਦਾਸ ਮਾਨ)

2 weeks, 5 days ago
2 weeks, 6 days ago

ਭੁੱਖ-ਮਰੀ
(ਆਖਰੀ ਭਾਗ-2)

ਜਦੋਂ ਅਸੀਂ ਸਰਦਾਰ ਦੀ ਹਵੇਲੀ ਨੇੜੇ ਪਹੁੰਚੇ ਤਾਂ ਸ਼ਾਮ ਦਾ ਘੁਸਮੁਸਾ ਪੈ ਚੁੱਕਾ ਸੀ। ਅਗਲਾ ਕਦਮ ਪੁੱਟਦਿਆਂ ਹੀ ਦੋ ਸ਼ੇਰ ਕੁੱਤਿਆਂ ਭੌਂਕਣਾ ਸ਼ੁਰੂ ਕਰ ਦਿੱਤਾ ਸੀ। ਅਸੀਂ ਠਠੰਬਰ ਥਾਏਂ ਰੁਕ ਗਏ। ਕੁੱਤਿਆਂ ਦੀ ਆਵਾਜ਼ ਸੁਣ ਸਰਦਾਰ ਬਾਹਰ ਨਿਕਲਿਆ। ਸਾਡੇ ਵੱਲ ਘੂਰੀ ਵੱਟ ਵੇਖਣ ਲੱਗ ਪਿਆ। ਅਸੀਂ ਸਾਰੇ ਚੁੱਪ ਸਾਂ। ਸਭ ਤੋਂ ਅੱਗੇ ਵਿਚਕਾਰ ਜਿਹੇ ਫਟੇ ਹਾਲ ਕੁੰਤੀ ਮੂੰਹ ਨੀਵਾਂ ਪਾਈ ਖੜ੍ਹੀ ਸੀ। ਉਸ ਦਾ ਹੁਸਨ, ਮੈਲ ਕੁਚੈਲ ‘ਚੋਂ ਵੀ ਡੁੱਲ੍ਹ ਡੁੱਲ੍ਹ ਪੈ ਰਿਹਾ ਸੀ। ਸਰਦਾਰ ਨੇ ਰੋਹਬ ਭਰੀ ਜੋਸ਼ੀਲੀ ਆਵਾਜ਼ ਵਿਚ ਪੁੱਛਿਆ: "ਕੀ ਗੱਲ ਐ ਬਈ?"

ਮੈਂ ਅੱਗੇ ਹੋਇਆ, "ਮਾਈ ਬਾਪ, ਤੁਹਾਨੂੰ ਪਤੈ, ਸਾਡੀ ਜ਼ਮੀਨ ਸਰਕਾਰ ਨੇ ਲੈ ਲਈ ਸੀ ਤੇ ਹੁਣ ਜੋ ਇੱਕ-ਦੋ ਟੋਟੇ ਬਾਕੀ ਬਚੇ ਸਨ, ਉਹ ਹੜ੍ਹਾਂ ਨੇ ਹੜ੍ਹ ਲਈ। ਕੁੱਝ ਨਹੀਂ ਬਚਿਆ। ਭੁੱਖਮਰੀ ਐ। ਛੋਟੇ ਬਾਲ ਇੱਕ-ਇੱਕ ਦੋ-ਦੋ ਕਰਕੇ ਮਰੀ ਜਾ ਰਹੇ ਨੇ, ਸਾਡੇ ‘ਤੇ ਤਰਸ ਕਰੋ…"

ਅਜੇ ਮੈਂ ਗੱਲ ਪੂਰੀ ਵੀ ਨਹੀਂ ਸੀ ਕੀਤੀ ਕਿ ਸਰਦਾਰ ਕੜਕਿਆ, "ਤੇ ਮੈਂ ਕੀ ਕਰਾਂ? ਰਾਤ ਵੇਲੇ ਤੰਗ ਕਰਨ ਆ ਗਏ ਨੇ!" ਤੇ ਉਹ ਮੂੰਹ ਵਿੱਚ ਬੁੜਬੁੜਾਇਆ। ਹੌਸਲਾ ਕਰ ਰੇਲੂ ਰਾਮ ਅੱਗੇ ਵਧਿਆ ਤੇ ਝੁਕਦਿਆਂ ਹੱਥ ਜੋੜ ਬੋਲਿਆ, "ਸਰਦਾਰ ਸਾਹਿਬ, ਇਹ ਸਾਡਾ ਪਿੰਡ ਤੁਹਾਡੇ ਇਲਾਕੇ ਵਿਚ ਆਉਂਦਾ ਏ"।

"ਔਂਦਾ ਏ ਤਾਂ ਫਿਰ ਮੈਂ ਕੀ ਕਰਾਂ?" ਰੇਲੂ ਰਾਮ ਦੀ ਅੱਧੀ ਗੱਲ ਦਾ ਹੀ ਉਸ ਗੁੱਸੇ ਨਾਲ ਜਵਾਬ ਮੋੜਿਆ। ਸਭ ਨੇ ਡਰਦਿਆਂ ਚੁੱਪਚਾਪ ਮੂੰਹ ਨੀਵੇਂ ਕਰ ਲਏ। ਭਾਵੇਂ ਮੈਂ ਵੀ ਡਰਦਾ ਸਾਂ। ਵੱਡਾ ਹੋਣ ਕਰਕੇ, ਫਿਰ ਵੀ ਹੌਸਲਾ ਕਰਕੇ, ਪਤਾ ਨਹੀਂ ਕਿਵੇਂ ਓਹਦੇ ਰਾਹ ਵਿਚ ਸਾਹਮਣੇ ਆ ਖਲੋਤਾ। ਕੁੰਤੀ ਤੇ ਉਸ ਦੀ ਬੱਚੀ ਵੱਲ ਇਸ਼ਾਰਾ ਕਰਦਿਆਂ ਮੈਂ ਕਿਹਾ, "ਐਹਨਾਂ ਦੀ ਹਾਲਤ ‘ਤੇ ਤਰਸ ਖਾਓ। ਜ਼ਰਾ ਦੇਖੋ" ਤੇ ਕੁੰਤੀ ‘ਤੇ ਨਜ਼ਰ ਪੈਂਦਿਆਂ ਕੁੱਝ ਇਸ ਤਰਾਂ ਅੱਖਾਂ ਚੌੜੀਆਂ ਕਰ ਉਸ ਤੱਕਿਆ ਤੇ ਜਿਵੇਂ ਉਸ ਦੀ ਨਜ਼ਰ ਥਾਏਂ ਹੀ ਜੰਮ ਗਈ ਹੋਵੇ ਤੇ ਜਿਵੇਂ ਦੋ ਮਿੰਟ ਤਾਂ ਸਰਦਾਰ ਸਿੱਲ੍ਹ ਪੱਥਰ ਹੀ ਬਣ ਗਿਆ ਹੋਵੇ।

ਆਪਣੇ ਆਪ ਨੂੰ ਸਾਂਭਦਿਆਂ ਉਸ ਮੇਰੇ ਵੱਲ ਪਿੱਛੇ ਆਉਣ ਦਾ ਇਸ਼ਾਰਾ ਕੀਤਾ। ਸਾਨੂੰ ਸਾਰਿਆਂ ਨੂੰ ਕੁੱਝ ਅਜੀਬ ਜਿਹਾ ਲੱਗਾ ਪਰ ਕੁੱਝ ਸਮਝ ਜਹੀ ਨਹੀਂ ਆਈ। ਖੱਬੇ ਪਾਸੇ ਪੌੜੀਆਂ ਹੇਠਾਂ ਉੱਤਰ ਕੇ ਸਟੋਰ ਵਿੱਚੋਂ ਇੱਕ ਬੋਰੀ ਆਟਾ ਤੇ ਇੱਕ ਬੋਰੀ ਚਾਵਲ ਚੁੱਕਣ ਲਈ ਉਸ ਕਿਹਾ। ਮੇਰੇ ਪਿੱਛੇ ਰੇਲੂ ਰਾਮ ਵੀ ਆ ਰਿਹਾ ਸੀ। ਅਸਾਂ ਦੋਹਾਂ ਇੱਕ-ਇੱਕ ਬੋਰੀ ਚੁੱਕ ਲਈ। ਕੁੰਤੀ ਵੀ ਕੁੜੀ ਨਾਲ ਪੱਥਰ ਜਹੀ ਬਣੀ ਅਜੇ ਓਥੇ ਹੀ ਖੜ੍ਹੀ ਸੀ। ਕੁੜੀ ਝੰਜੋੜ ਝੰਜੋੜ ਕੇ ਉਸ ਨੂੰ ਤੁਰਨ ਲਈ ਕਹਿ ਰਹੀ ਸੀ। ਮੇਰੀ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ ਜਦੋਂ ਮੈਂ ਕੁੰਤੀ ਦੀ ਕੁੜੀ ਵੱਲ ਗਹੁ ਨਾਲ ਝਾਕਿਆ। ਕੁੜੀ ਦੀ ਸ਼ਕਲ ਹੂ-ਬ-ਹੂ ਸਰਦਾਰ ਨਾਲ ਮਿਲਦੀ ਸੀ। ਉਹੀ ਗੋਰਾ ਰੰਗ, ਗੋਲ ਮੋਲ ਅਤੇ ਬਲੌਰੀ ਅੱਖਾਂ। ‘ਹੇ ਰਾਮ-ਵਾਹਿਗੁਰੂ ਮੈਂ ਤਾਂ ਸਭ ਕੁੱਝ ਭੁੱਲ ਚੁੱਕਾ ਸਾਂ, ਇਹ ਕੀ ਕੌਤਕ!’

ਅੱਜ ਤੋਂ ਕੋਈ ਤੇਰਾਂ ਚੌਦਾਂ ਸਾਲ ਪਹਿਲਾਂ ਅਸਾਂ ਸੁਣਿਆ ਸੀ ਕਿ ਨਾਲ ਦੇ ਵੱਡੇ ਪਿੰਡ ਵੀ ਭੁੱਖਮਰੀ ਪਈ ਸੀ। ਮੇਰੀ ਧੁੰਦਲੀ ਧੁੰਦਲੀ ਯਾਦ ਹੁਣ ਬਿਲਕੁਲ ਸ਼ੀਸ਼ੇ ਵਾਂਗ ਸਾਫ ਹੋ ਗਈ ਸੀ ਤੇ ਮੈਨੂੰ ਉਹ ਸਾਰਾ ਕੁੱਝ ਵਾਪਰਿਆ ਯਾਦ ਆ ਗਿਆ ਸੀ। ਓਦੋਂ ਮੈਂ ਆਪਣੀ ਪੁਰਾਣੀ ਜ਼ਮੀਨ ਦਾ ਸੌਦਾ ਕਰਨ ਵੱਡੇ ਪਿੰਡ ਗਿਆ ਸਾਂ। ਉਦੋਂ ਵੱਡੇ ਪਿੰਡੋਂ ਕੁੱਝ ਬੰਦੇ, ਜਿਹਦੇ 'ਚ ਕੁੰਤੀ ਦਾ ਪਿਉ ਰਸ਼ੀਦਾ ਵੀ ਸੀ, ਏਸੇ ਤਰਾਂ ਕੁੰਤੀ ਨੂੰ ਉਂਗਲੀ ਲਾਈ ਭੁੱਖਮਰੀ ਦਾ ਵਾਸਤਾ ਪਾਉਣ ਗਿਆ ਸੀ, ਹਵੇਲੀ ਵਾਲੇ ਏਸੇ ਸਰਦਾਰ ਦੇ ਬਾਪ ਕੋਲ। ਰਸ਼ੀਦਾ ਉਸ ਦੇ ਖੇਤਾਂ ਵਿੱਚ ਹੀ ਕੰਮ ਕਰਦਾ ਸੀ।

ਸਰਦਾਰ ਨੇ ਰਸ਼ੀਦੇ ਨੂੰ ਲਾਲਚ ਦਿੱਤਾ ਸੀ, "ਖਾਣ ਲਈ ਮਿਲੇਗਾ, ਇਸ ਬਾਲੜੀ ਨੂੰ ਘਰੇ ਕੰਮ ਕਰਨ ਲਈ ਭੇਜ", ਤੇ ਓਸਨੇ ਕੁੰਤੀ ਨੂੰ ਆਪਣੇ ਕੋਲ ਬੁਲਾ ਕੇ ਪਿਆਰ ਕੀਤਾ ਤੇ ਘਰ ਆਉਣ ਲਈ ਕਿਹਾ ਸੀ। ਇੱਕ ਦਿਨ, ਦੋ ਦਿਨ ਅਤੇ ਇਸ ਤਰਾਂ ਕੁੰਤੀ ਕਈ ਦਿਨ ਸਰਦਾਰ ਦੇ ਘਰੇ ਜਾਂਦੀ ਰਹੀ ਸੀ। ਤੇ ਮੁੜ ਕੁੱਝ ਮਹੀਨਿਆਂ ਮਗਰੋਂ ਰਸ਼ੀਦਾ, ਰੱਜ ਕੇ ਰੋਟੀ ਖਾਂਦਾ ਵੀ ਫਾਹਾ ਲੈ ਕੇ ਮਰ ਗਿਆ ਸੀ। ਕੁੰਤੀ ਦੀ ਮਾਂ ਤਾਂ ਪਹਿਲੋਂ ਈ ਭੁੱਖਮਰੀ ਨਾਲ ਮਰ ਚੁੱਕੀ ਸੀ। ਕੁੰਤੀ ਇਕੱਲੀ, ਬੇਸਮਝ ਰੋਣ ਲਈ ਰਹਿ ਗਈ ਸੀ।

ਉਦੋਂ ਸਾਨੂੰ ਬੜਾ ਤਰਸ ਆਇਆ ਸੀ ਇਸ ‘ਤੇ ਪਰ ਮੁੜ ਅਸਾਂ ਤੇ ਕਈ ਕੁੱਝ ਸੁਣਿਆ ਸੀ। ਬੱਸ ਸੁਣਿਆ ਸੀ ਅਤੇ ਆਪਣੇ ਰੱਫੜਿਆਂ ਵਿਚ ਭੁੱਲ ਭੁਲਾ ਗਏ ਸਾਂ, ਉੱਕਾ ਹੀ ਵਿੱਸਰ ਗਏ ਸਾਂ। ਪਰ ਅੱਜ, ਗੋਰਾ ਚਿੱਟਾ, ਗੋਲ ਮਟੋਲ ਬਲੌਰੀ ਅੱਖਾਂ ਵਾਲੇ ਸਰਦਾਰ ਨੂੰ ਸਾਹਮਣੇ ਖੜ੍ਹਾ ਦੇਖ, ਬਲੌਰੀ ਅੱਖਾਂ ਵਾਲੀ ਕੁੰਤੀ ਦੀ ਬਾਲੜੀ ਨੂੰ ਦੇਖ ਜਿਵੇਂ…। ਮੇਰੀ ਸੋਚਾਂ ਦੀ ਲੜੀ ਥਾਏਂ ਟੁੱਟੀ ਜਦੋਂ ਸਰਦਾਰ ਨੇ ਮੇਰੇ ਵੱਲ ਝਾਕਦਿਆਂ ਰੋਹਬ ਨਾਲ ਪੁੱਛਿਆ, "ਇਹ ਕੁੜੀ ਕੌਣ ਏ?" ਜਵਾਬ ਵਿਚ ਮੈਂ ਕੁੰਤੀ ਵੱਲ ਝਾਕਿਆ। ਕਈ ਦਿਨਾਂ ਤੋਂ ਪੱਥਰ ਬਣੀ ਕੁੰਤੀ ਹਿੱਲੀ। ਓਸਦੀਆਂ ਅੱਖਾਂ ਵਿੱਚੋਂ ਅੱਗ ਨਿਕਲੀ, ਓਸ ਮੂੰਹ ਉੱਚਾ ਕੀਤਾ। ਸਰਦਾਰ ਵੱਲ ਪ੍ਰਸ਼ਨ ਚਿੰਨ ਬਣ ਉਸ ਕਹਿਰ ਦੀ ਨਜ਼ਰ ਇੱਕ ਟੱਕ ਤੱਕਿਆ। ਬਿਲਕੁਲ ਓਹੀ ਸੀ, ਗੋਰਾ ਚਿੱਟਾ, ਗੋਲ ਮਟੋਲ, ਬਲੌਰੀ ਅੱਖਾਂ ਵਾਲਾ। ਕਈ ਦਿਨਾਂ ਤੋਂ ਚੁੱਪ ਕੁੰਤੀ ਚੀਕੀ, ਹੋਰ ਚੀਕੀ ਤੇ ਫਿਰ ਬੋਲੀ, "ਨਹੀਂ! ਨਹੀਂ! ਸਾਨੂੰ ਕੁੱਝ ਨੀ ਚਾਹੀਦਾ, ਭੁੱਖਮਰੀ ਠੀਕ ਐ," ਤੇ ਉਹ ਮੂੰਹ ਉਤੇ ਹੱਥ ਧਰੀ ਫੁੱਟ ਫੁੱਟ ਰੋਣ ਲੱਗ ਪਈ।

ਸਰਦਾਰ ਹੈਰਾਨ ਪ੍ਰੇਸ਼ਾਨ। ਇਹ ਅਨਪੜ੍ਹ ਗੰਵਾਰ ਭੋਲੀ ਭਾਲੀ, ਭੁੱਖਣ ਭਾਣੀ ਕੁੰਤੀ ਹੁਣ ਕਿੰਨੀ ਸਿਆਣੀ, ਸੂਝ ਵਾਲੀ। ਉਸ ਦੀ ਸੋਚ ਅਧਵਾਟਿਉਂ ਈ ਟੁੱਟ ਗਈ ਜਦੋਂ ਉਸ ਕੁੰਤੀ ਦੀਆਂ ਆਸਮਾਨ ਫਾੜ ਰਹੀਆਂ ਚੀਕਾਂ ਸੁਣੀਆਂ। ਉਹ ਤਾਂ ਸ਼ੇਰਨੀ ਵਾਂਗ ਦਹਾੜ ਰਹੀ ਸੀ। ਓਸ ਦਾ ਸਾਰਾ ਸਰੀਰ ਕੰਬ ਰਿਹਾ ਸੀ। ਸਰਦਾਰ ਡਰ ਗਿਆ ਸੀ ਪਰ ਆਪਣੇ ਮੋਢੇ ਖਿੱਚਦਾ, ਸੰਭਲ ਕੁੰਤੀ ਦੇ ਨੇੜੇ ਆ, ਓਸ ਦੀ ਗੋਰੀ-ਚਿੱਟੀ ਪਿਆਰੀ ਕੁੜੀ ਨੂੰ ਤੱਕਣ ਲੱਗਾ। ਸਰਦਾਰ ਦੀਆਂ ਅੱਖਾਂ ਨੂੰ ਭਾਂਪਦੀ ਕੁੰਤੀ ਬਿਫਰੀ ਤੇ ਜ਼ੋਰ ਲਗਾ ਜਿੰਨਾ ਉੱਚਾ ਉਹ ਬੋਲ ਸਕਦੀ ਸੀ, ਬੋਲੀ, "ਜਾਨਵਰ, ਇਹ ਤੇਰੀ ਹੀ…!" ਤੇ ਬਾਕੀ ਦੇ ਸ਼ਬਦ ਓਸਦੇ ਮੂੰਹ ਵਿੱਚ ਈ ਅੜ ਗਏ ਜਦੋਂ ਭੁੱਖ ਨਾਲ ਧੜੰਮ ਕਰਦੀ ਫਰਸ਼ ਉਤੇ ਡਿੱਗ ਕੇ ਓਹ ਬੇਹੋਸ਼ ਹੋ ਗਈ।

( ਡਾ. ਸ਼ਰਨਜੀਤ ਕੌਰ)

2 months, 2 weeks ago

ਬਾਪੂ ਸਿਮਰਨਜੀਤ ਸਿੰਘ ਮਾਨ ਦੇ ਨਾਂ

ਬਾਪੂ ਜੀ, ਮੈਂ ਬਚਪਨ ਤੋਂ ਤੁਹਾਡੀਆਂ ਤਕਰੀਰਾਂ ਸੁਣਕੇ ਤੁਹਾਡੇ ਨਾਲ ਜੁੜਿਆਂ ਹੋਇਆਂ। ਇਸ ਵਾਰ ਵੀ ਤੁਹਾਨੂੰ ਵੋਟ ਪਾ ਕੇ ਸੰਸਦ ਵਿੱਚ ਪੁਚਾਇਆ ਤਾਂ ਕਿ ਤੁਸੀਂ ਲੋਕ ਮੁੱਦਿਆਂ ਤੇ ਖੁੱਲ ਕੇ ਲੜ ਸਕੋ। ਜਿਵੇਂ ਕਿ ਤੁਸੀਂ ਜਾਣਦੇ ਹੋ ਪੰਜਾਬ ਦੇ ਕਿਸਾਨ-ਮਜ਼ਦੂਰ ਆਪਣੀਆਂ ਹੱਕੀ ਮੰਗਾਂ ਲਈ ਦਿੱਲੀ ਜਾ ਰਹੇ ਹਨ, ਪਰ ਹਰਿਆਣੇ ਦੀਆਂ ਹੱਦਾਂ 'ਤੇ ਭਾਰਤ ਦੀ ਸਰਕਾਰ ਇਹਨਾਂ ਕਿਸਾਨਾਂ-ਮਜ਼ਦੂਰਾਂ ਉੱਤੇ ਅਣਮਨੁੱਖੀ ਕਹਿਰ ਢਾਹ ਰਹੀ ਹੈ, ਦੇਸ਼ ਭਰ ਵਿੱਚ ਬਦਨਾਮ ਕਰ ਰਹੀ ਹੈ, ਜਾਨ-ਮਾਲ ਦਾ ਨੁਕਸਾਨ ਹੋ ਰਿਹਾ ਹੈ। ਆਪ ਆਪਣੀਆਂ ਤਕਰੀਰਾਂ ਵਿੱਚ ਅਕਸਰ ਕਹਿੰਦੇ ਹੋ ਕਿ ਜੇ ਭਾਰਤ ਦੀ ਹਕੂਮਤ ਪੰਜਾਬੀਆਂ ਨਾਲ ਧੱਕਾ ਕਰੇਗੀ ਤਾਂ 200 ਦੇਸਾਂ ਵਿੱਚ ਬੈਠੇ ਆਪ ਦੇ ਕਾਰਕੁੰਨ ਅੰਬੈਸੀਆਂ ਜਾਮ ਕਰਕੇ ਹਨੇਰੀ ਲਿਆ ਦੇਣਗੇ। ਸੋ ਆਪ ਨੂੰ ਬੇਨਤੀ ਹੈ ਕਿ ਏਹੋ ਸਹੀ ਸਮਾਂ ਹੈ ਭਾਰਤੀ ਅੰਬੈਸੀਆਂ ਅੱਗੇ ਧਰਨੇ ਲਾਉਣ ਤੇ ਹਨੇਰੀਆਂ ਲਿਆਉਣ ਦਾ। ਨਾਲ ਹੀ ਆਪ ਭਾਰਤ ਦੀ ਉੱਚ ਅਦਾਲਤ ਵਿੱਚ ਕੇਸ ਦਰਜ ਕਰਵਾਓ, ਜੇ ਤੁਹਾਨੂੰ ਭਾਰਤੀ ਕਾਨੂੰਨ 'ਤੇ ਯਕੀਨ ਨਹੀਂ ਤਾਂ ਯੂ.ਐਨ.ਓ. ਵਿੱਚ ਭਾਰਤ ਦੀ ਸ਼ਿਕਾਇਤ ਕਰੋ। ਇਸ ਤਰਾਂ ਅਗਲੀ ਵਾਰ ਲੋਕ ਆਪਾਂ ਨੂੰ ਖੁਦ-ਬ-ਖੁਦ ਵੋਟਾਂ ਪਾਉਣਗੇ, ਨੌਜਵਾਨਾਂ ਤੇ ਸ਼ਹੀਦਾਂ ਦੇ ਨਾਂ ਉੱਤੇ ਵੋਟਾਂ ਮੰਗਣ ਦੀਆਂ ਲੇਲੜੀਆਂ ਨਹੀਂ ਕੱਢਣੀਆਂ ਪੈਣੀਆਂ।

ਸੰਗਰੂਰ ਨਿਵਾਸੀ

We recommend to visit

ਪੰਜਾਬੀ ਸਾਹਿਤਕ ਤੇ ਜਾਣਕਾਰੀ ਵਾਲੀਆਂ ਕਿਤਾਬਾਂ

Last updated 2 weeks, 2 days ago

ਗੁਰਬਾਣੀ ਵਾਲਪੇਪਰ/ਪੰਕਤੀਆਂ, ਪੰਜਾਬ/ਪੰਜਾਬੀ, ਕੌਮੀ ਇਤਿਹਾਸ ਤੇ ਅਮੀਰ ਸਿੱਖ ਪ੍ਰੰਪਰਾਵਾਂ ਨਾਲ ਸੰਬੰਧਿਤ ਪੋਸਟਾਂ

Last updated 1 month ago